ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ | ਆਏ ਦਿਨ ਹੀ ਵਿਦੇਸ਼ਾਂ ਤੋਂ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਆ ਰਹੀਆਂ ਹਨ | ਅਜਿਹੀ ਹੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ 6 ਮਹੀਨੇ ਪਹਿਲਾਂ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਮ੍ਰਿਤਕ ਦੀ ਪਛਾਣ ਹਨਦੀਪ ਸਿੰਘ ਵਜੋਂ ਹੋਈ ਹੈ | ਹਨਦੀਪ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖਰੋੜੀ ਦਾ ਰਹਿਣ ਵਾਲਾ ਸੀ | ਦੱਸਦਈਏ ਕਿ ਮ੍ਰਿਤਕ ਨੌਜਵਾਨ ਦਾ ਵਿਆਹ 2019 'ਚ ਹੋਇਆ ਸੀ | ਜਿਸ ਤੋਂ ਬਾਅਦ ਉਸਦੀ ਪਤਨੀ ਕੈਨੇਡਾ ਚਲੀ ਗਈ ਸੀ ਤੇ ਛੇ ਮਹੀਨੇ ਪਹਿਲਾਂ ਹਨਦੀਪ ਵੀ ਵਰਕ ਪਰਮਿਟ 'ਤੇ ਆਪਣੀ ਪਤਨੀ ਕੋਲ ਗਿਆ ਸੀ |
.
The death of Punjabi youth who went to Canada 6 months ago, see how the father is doing.
.
.
.
#fatehgarhnews #Punjabnews #canadanews